Description
ਸੰਦਲੀ ਪੈੜਾਂ
ਹਰਜੀਤ ‘ਹਮਸਫ਼ਰ’ ਅਮਰੀਕੀ ਪੰਜਾਬੀ ਕਵਿਤਾ ਦਾ ਇੱਕ ਵਿਸ਼ਾਲ ਬਿਰਤੀ ਵਾਲਾ ਸ਼ਾਇਰ ਹੈ। ਉਹ ਵਿਸ਼ਵ-ਚਿੰਤਨ ਨਾਲ ਜੁੜਿਆ ਹੋਇਆ ਇੱਕ ਅਜਿਹਾ ਕਵੀ ਹੈ, ਜੋ ਮਾਨਵਵਾਦੀ ਸਰੋਕਾਰਾਂ ਦੀ ਪੁਰਜ਼ੋਰ ਕਵਾਇਦ ਕਰਦਾ ਹੈ। ਉਸਦਾ ਕਾਵਿ-ਪ੍ਰਵਚਨ ਬੜਾ ਜਟਿਲ ਅਤੇ ਬਹੁਰੰਗੀ ਹੈ। ਉਸਦੀ ਕਵਿਤਾ ਜਿੱਥੇ ਮੰਡੀ ਦੇ ਦਬਾਵਾਂ-ਤਣਾਵਾਂ ਦੇ ਅੰਤਰਗਤ ਬੰਦੇ ਦੀ ਖੁਰ ਰਹੀ ਪਛਾਣ ਨੂੰ ਫ਼ੋਕਸ ਵਿੱਚ ਲਿਆਉਂਦੀ ਹੈ, ਉਸਦੇ ਨਾਲ ਹੀ ਸਮਕਾਲ ਦੇ ਬਹੁਵਿਧ ਵਰਤਾਰਿਆਂ ਨਾਲ ਪ੍ਰਵਚਨੀ ਸੁਰ ਬਣਾਉਣ ਦਾ ਯਤਨ ਵੀ ਕਰਦੀ ਹੈ। ਹਰਜੀਤ ਦੀ ਕਵਿਤਾ ਵਿੱਚ ਸਮਕਾਲ ਵਿਭਿੰਨ ਵਰਤਾਰਿਆਂ ਦੇ ਰੂਪ ਵਿੱਚ ਕਾਰਜਸ਼ੀਲ ਰਹਿੰਦਾ ਹੈ। ਉਸਦੀ ਕਵਿਤਾ ਵਰਤਮਾਨ ਦੌਰ ਦੀਆਂ ਕਾਟਵੀਆਂ ਅਤੇ ਵਿਰੋਧਾਭਾਸਕ ਪ੍ਰਸਥਿਤੀਆਂ ਵਿੱਚ ਵੀ ਆਪਣੀ ਗਤੀਸ਼ੀਲਤਾ ਨੂੰ ਇੰਨ੍ਹ-ਬਿੰਨ੍ਹ ਕਾਇਮ ਰੱਖਦੀ ਹੈ। ਇਸ ਕਵਿਤਾ ਦੀ ਸ਼ਕਤੀ ਅਤੇ ਸਮਰੱਥਾ ਇਸੇ ਸਾਹਿਤਕ ਜਲੌਅ ਵਿੱਚ ਪਈ ਹੋਈ ਹੈ।
ਡਾ. ਮੋਹਨ ਸਿੰਘ ਤਿਆਗੀ
ਪੰਜਾਬੀ ਸਾਹਿਤ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
Reviews
There are no reviews yet.